ਸੋਟ ’ਆਲੀ ਗੁਥਲੀ
ਅਕਸਰ ਏਹੀ ਹੁੰਦੈ ਨਾ ਕਿ ਵਿਆਹ ਵਿੱਚ ਕੁੜੀ ਵਾਲਿਆਂ ਦੀ ਰੇਲ ਬਣੀ ਹੁੰਦੀ ਹੈ।ਮੁੰਡੇ ਵਾਲਿਆਂ ਦੀਆਂ ਫਰਮਾਇਸ਼ਾਂ ਅਤੇ ਖੁਆਹਿਸ਼ਾਂ 'ਤੇ ਪੂਰਾ ਉੱਤਰਨ ਵਿੱਚ ਧੀ ਵਾਲਿਆਂ ਦੀਆਂ ਗੋਡਣੀਆਂ ਲੱਗ ਜਾਂਦਿਆਂ ਨੇ। ਕਿਤੇ ਬਰਾਤੀ ਨਰਾਜ਼ ਨਾ ਹੋ ਜਾਣ,ਏਹੀ ਫਿਕਰ ਡੋਲੀ ਤੁਰਨ ਤੱਕ ਲਾੜੀ ਦੇ ਮਾਂ-ਬਾਪ ਤੇ ਹੋਰ ਰਿਸ਼ਤੇਦਾਰਾਂ ਦੇ ਅੰਦਰ ਕੜਵੱਲਾਂ ਪਾਈ ਰੱਖਦਾ ਹੈ। ਪਰ ਪਰ ਜਿਸ ਦਿਨ ਦੀ ਇਹ ਵਿਥਿਆ ਹੈ ਉਸ ਦਿਨ ਇਉਂ ਨਹੀਂ ਹੋਇਆ, ਸਗੋਂ ਇਸ ਤੋਂ ਬਿਲਕੁਲ ਉਲਟ..ਉਂਜ ਮੈਂ ਸੋਚਦੀ ਹਾਂ ਕਿ ਜੇ ਮੁੰਡੇ ਵਾਲੇ ਰਤਾ ਕੁ ਵੀ ਇਹੋ ਜਿਹੇ ਹੋਣ ਤਾਂ ਦਾਜ ਜਾਂ ਨੂੰਹਾਂ ਨੂੰ ਤੰਗ-ਪਰੇਸ਼ਾਨ ਕਰਨ ਵਾਲਾ ਮਸਲਾ ਹੀ ਨਾ ਰਹੇ।
